Showing posts with label ਸਾਝਾਂ. Show all posts
Showing posts with label ਸਾਝਾਂ. Show all posts

Jul 5, 2017

SGPC, ਨਗਰ ਨਿਗਮ ਅਤੇ ਪੰਜਾਬ ਪੁਲਿਸ ਦਾ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਦੇ ਨੇੜੇ ਦੁਕਾਨਦਾਰਾਂ......



ਅੱਜ ਮਿਤੀ 04/07/2017 ਨੂੰ ਸ੍ਰੀ ਦਰਬਾਰ ਸ੍ਰੀ ਅੰਮਿਰਸਤਰ ਦੇ ਨੇੜੇ ਬਜਾਰਾਂ ਵਿੱਚ SGPC, ਨਗਰ ਨਿਗਮ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਸਾਝਾਂ ਅਭਿਆਨ ਚਲਾਇਆ ਗਿਆ। ਜਿਸ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾ ਦੇ ਬਹਾਰ ਸੜਕ ਤੇ 6-6 ਫੁੱਟ ਤੱਕ ਪਾਈਪਾਂ/ਮੇਜ/ਬੈਡ ੳਪਰ ਰਮਾਲਾ ਸਾਹਿਬ, ਪ੍ਰਸ਼ਾਦਿ, ਪਾਲਕੀ ਸਾਹਿਬ ਅਤੇ ਹੋਰ ਖਾਣ-ਪੀਣ ਵਾਲੇ ਸਮਾਨ ਲਗਾਏ ਹੋਏ ਸਨ। ਜਿਸ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਆਉਣ ਜਾਣ ਲਈ ਬਹੁਤ ਪ੍ਰੇਸ਼ਾਨੀਆ/ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈਦਾਂ ਸੀ। ਇਸੇ ਸਬੰਧ ਵਿੱਚ ਸ੍ਰਿ ਦਰਬਾਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਉਪਰ ਦੁਕਾਨਦਾਰਾਂ ਵੱਲੋਂ ਨਜ਼ਾਇਜ ਤੌਰ ਤੇ ਕੀਤੇ ਕਬਜ਼ਿਆ  ਹਟਾਇਆ ਗਿਆ ਅਤੇ ਪ੍ਰਸ਼ਾਸ਼ਨ ਵੱਲੋਂ ਦੁਕਾਨਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਕਿ ਦੁਬਾਰਾ ਸੜਕ ਉਪਰ ਸਮਾਨ ਲਗਾਇਆ ਗਿਆ ਤਾਂ ਦੁਕਾਨਦਾਰ ਖੁਦ ਜਿੰਮੇਵਾਰ ਹੋਣਗੇ।